"ਖਜੂਰ ਦਾ ਰੁਖ "
ਮੇਰੇ ਖੇਤ ਦੇ ਵੱਟ ਤੇ ਇਕ ਖਜੂਰ ਦਾ ਰੁਖ ਹੈ
ਸ਼ਾਇਦ ਅਣਚਾਹੀ ਬਰਸਾਤ ਵਿੱਚ ਪੂੰਗਰਿਆ ਸੀ
ਵੇਖਦੇ ਵੇਖਦੇ ਕਿਸੇ ਗਰੀਬ ਦੀ ਧੀ ਵਾਂਗ ਜਵਾਨ ਹੋ ਗਿਆ
ਮੈਂ ਨਾ ਤੇ ਇਸਨੂੰ ਕੋਈ ਖਾਦ ਪਾਈ ਨਾ ਹੀ ਪਾਣੀ ਦਿੱਤਾ,
ਇਸ ਰੁਖ ਨੂੰ ਵੇਖ ਕੇ ਮੈਂਨੂੰ ਧੀ ਨਿਮੋ ਦੀ ਯਾਦ ਆਈ
ਦੋਵੇਂ ਹੀ ਬੇਜ਼ੁਬਾਨ, ਇਕ ਖੇਤ ਵਿੱਚ ਇਕ ਚੇਤ ਵਿੱਚ
ਨਾ ਉਸਨੇ ਮੇਰੇ ਕੋਲੋਂ ਕਿਸੇ ਚੀਜ ਦੀ ਮੰਗ ਕੀਤੀ
ਨਾ ਇਸ ਖਜੂਰ ਨੇ ਹੀ ਮੇਰੇ ਕੋਲੋਂ ਕੁਝ ਮੰਗਿਆ ।
ਮੇਰੇ ਖੇਤ ਦੇ ਵੱਟ ਤੇ ਇਕ ਖਜੂਰ ਦਾ ਰੁਖ ਹੈ
ਸ਼ਾਇਦ ਅਣਚਾਹੀ ਬਰਸਾਤ ਵਿੱਚ ਪੂੰਗਰਿਆ ਸੀ
ਕਿਨੀਆਂ ਗਰਮੀਆਂ ਵਿੱਚ ਭੁਜਦਾ ਸੜਦਾ ਰਿਹਾ ਸੀ ਇਹ
ਪਤਾ ਨਹੀ ਕਿਵੇਂ ਝਲ੍ਹਦਾ ਸੀ ਇਹ ਝਖੜ ਹਨੇਰੀਆਂ
ਸਿਰ ਤੇ ਗਿਣਤੀ ਦੇ ਪੱਤੇਆਂ ਦੀ ਪਗੜੀ ਪਾ ਕੇ ਝੁਮਦਾ ਹੈ
ਗਾਉਂਦਾ ਹੈ " ਮੇਰਾ ਕਦ ਅਸਮਾਨੀ, ਮੇਰਾ ਕਦ ਅਸਮਾਨੀ "
ਇਸਦੀ ਮੁਸਕਾਨ ਨਿਮੋ ਨਾਲ ਕਿੰਨੀ ਮਿਲਦੀ ਹੈ
ਗਰੀਬੀ ਤੇ ਮਜ਼ਬੂਰੀ ਦੀ ਪੱਗ ਨੂੰ ਗਿਰਵੀ ਰਖ ਕੇ
ਕਰਮਾਂ ਦੀ ਮਾੜੀ ਨੂੰ ਚੁੰਨੀ ਚੜਾਈ ਸੀ,
ਮੈਂ ਤਾਂ ਹਾਲੇ ਅਖਾਂ ਵੀ ਨਹੀ ਝਪਕਾਈਯਾਂ ਸਨ
ਉਸਤੇ ਪਤਾ ਨਹੀ ਕਦੋਂ ਜਵਾਨੀ ਆਈ ਸੀ
ਮੇਰੇ ਖੇਤ ਦੇ ਵੱਟ ਤੇ ਇਕ ਖਜੂਰ ਦਾ ਰੁਖ ਹੈ
ਸ਼ਾਇਦ ਅਣਚਾਹੀ ਬਰਸਾਤ ਵਿੱਚ ਪੂੰਗਰਿਆ ਸੀ
ਅੱਜ ਇਸ ਖਜੂਰ ਤੇ, ਹਰੇ ਤੋਂ ਪੀਲੇ, ਪੀਲੇ ਤੋਂ ਕੇਸਰੀ
ਹੋਏ ਮਿਠੇ ਮਿਠੇ ਫਲ ਲੱਗੇ ਨੇ, ਗੁਛੇ ਦੇ ਗੁਛੇ ਸੱਜੇ ਨੇ
ਕਿਨੀਆਂ ਗਟਾਰਾਂ, ਚਿੜੀਆਂ ਤੇ ਕਾਂ ਕਬੂਤਰ
ਓਹ ਫਲ ਖਾਂਦੇ ਨੇ, ਠੁੰਗ ਠੁੰਗ ਕੇ ਥੱਲੇ ਸੁਟਦੇ ਨੇ
ਇਹ ਕਿਸੇ ਦੋਹੇ ਵਾਂਗ ਉਚਾ ਜਾਂ ਲੁਚਾ ਨਹੀ ਲਗਦਾ
ਇਸਦੇ ਘਟਦੇ ਵਧਦੇ ਪਰਛਾਵੇਂ ਤੋਂ ਮੈਨੂੰ ਸਮੇਂ ਦਾ ਪਤਾ ਲਗਦਾ ਹੈ
ਸ਼ਾਯਦ ਕੋਈ ਟਾਂਵਾਂ ਟਾਂਵਾਂ ਖਜੂਰ ਦਾ ਰੁਖ ਹੋਵੇਗਾ
ਜਿਸਤੇ ਕਿਸੇ ਪੰਛੀ ਦਾ ਆਹਲਣਾ ਨਾ ਹੋਵੇ
ਮੇਰੇ ਖੇਤ ਦੇ ਵੱਟ ਤੇ ਇਕ ਖਜੂਰ ਦਾ ਰੁਖ ਹੈ
ਸ਼ਾਇਦ ਅਣਚਾਹੀ ਬਰਸਾਤ ਵਿੱਚ ਪੂੰਗਰਿਆ ਸੀ
ਸ਼ਾਯਦ ਇਸਦੇ ਵਾਂਗ ਹੀ ਨਿਮੋ ਵੀ ਮਾਰੂਥਲ ਤੇ
ਆਪਣੇ ਵਜੂਦ ਦੀ ਭਾਲ ਵਿਚ ਨੰਗੇ ਪੈਰ ਸੜੀ ਹੋਵੇਗੀ
ਬੇਸਬਬ, ਬੇਵਜਾ ਕਿੰਨੀਆਂ ਕੁਰਬਾਨੀਆਂ ਦੀ ਬਲੀ ਚੜੀ ਹੋਵੇਗੀ
ਪਰ ਅੱਜ ਉਸਦੇ ਬੱਚੇ, ਮੇਰੀ ਦੋਤਰੀ ਤੇ ਦੋਤ੍ਰਿਯਾਂ ਨੇ
ਉਸਦੇ ਸੀਨੇ ਠੰਡ ਪਾਈ ਹੈ।
ਮਿਠੇ ਖਜੂਰਾਂ ਦੇ ਸਵਾਦ ਤੇ ਮਹਿਕ ਵਾਂਗ ਓਹਨਾਂ ਦੇ
ਮਿਠੇ ਮਿਠੇ ਬੋਲਾਂ ਨੇ ਨਿਮੋ ਦੀ ਜਿੰਦਗੀ ਮਹਕਾਈ ਹੈ
ਜੋ ਸੁਖ ਮੈਂ ਨਿਮੋ ਦੇ ਬਾਲਪੁਣੇ ਨੂੰ ਨਾ ਦੇ ਸਕਿਆ
ਓਹ ਸੁਖ ਕੁਦਰਤ ਨੇ ਫਲਸਵਰੂਪ ਪਹੁੰਚਾਈ ਹੈ
ਮੇਰੇ ਖੇਤ ਦੇ ਵੱਟ ਤੇ ਇਕ ਖਜੂਰ ਦਾ ਰੁਖ ਹੈ
ਸ਼ਾਇਦ ਅਣਚਾਹੀ ਬਰਸਾਤ ਵਿੱਚ ਪੂੰਗਰਿਆ ਸੀ
ਆਰਜੂ-ਏ-ਅਰਜੁਨ

Comments
Post a Comment