ਗਮਜ਼ਦਾ ਹੈ ' ਆਰਜ਼ੂ '
ਖੁਸ਼ਕ ਜਿਹੀਆਂ ਰਾਤਾਂ ਸਿੱਲੀਆਂ ਕਿਓਂ ਨੇਂ
ਤੇ ਪਥਰੀਲੀਆਂ ਅੱਖਾਂ ਗਿੱਲੀਆਂ ਕਿਓਂ ਨੇ
ਕਿਸ ਰਾਤ ਨੇ ਖੋਹ ਲਏ ਉਹ ਸੁਪਨੇ ਮੇਰੇ
ਤੇ ਦਿਲ ਦੀਆਂ ਸਦਰਾਂ ਹਿੱਲੀਆਂ ਕਿਓਂ ਨੇ
ਨਹੀਂ ਪੁੱਛਣਾ ਇਹ ਸਵਾਲ ਵਕ਼ਤ ਕੋਲੋਂ ਮੈਂ
ਬੇਸਬਬ ਬੇਵਫ਼ਾਈਆਂ ਮਿਲੀਆਂ ਕਿਓਂ ਨੇ
ਪਰ ਇਕ ਸਵਾਲ ਹੈ ਬਸ ਰੱਬ ਤੋਂ ਮੇਰਾ
ਮਸੀਹੇ ਦੀ ਹਥੇਲੀਆਂ ਚੇ ਕਿੱਲੀਆਂ ਕਿਓਂ ਨੇ
ਜੇ ਮਖ਼ਮਲੀ ਇਹਸਾਸ ਦਿਲ ਦੀ ਵਿਹੀ ਦਾ
ਤਾਂ ਜੀਸਤ ਦੀਆਂ ਜਿਲਦਾਂ ਛਿੱਲੀਆਂ ਕਿਓਂ ਨੇ
ਇਹ ਮਜ਼ਬੂਤ ਇਮਾਰਤ ਪੁੱਛਦੀ ਏ ਮੈਨੂੰ
ਅੱਜ ਨੀਹਾਂ ਦੀਆਂ ਇੱਟਾਂ ਢਿੱਲੀਆਂ ਕਿਓਂ ਨੇ
ਬੇਵਫਾ ਜ਼ਿੰਦਗੀ ਤੋਂ ਗਮਜ਼ਦਾ ਹੈ ' ਆਰਜ਼ੂ '
ਪੂੰਜ ਅੱਥਰੂ ਇਹ ਅੱਖਾਂ ਗਿੱਲੀਆਂ ਕਿਓਂ ਨੇ
ਆਰਜ਼ੂ-ਏ-ਅਰਜੁਨ
ਖੁਸ਼ਕ ਜਿਹੀਆਂ ਰਾਤਾਂ ਸਿੱਲੀਆਂ ਕਿਓਂ ਨੇਂ
ਤੇ ਪਥਰੀਲੀਆਂ ਅੱਖਾਂ ਗਿੱਲੀਆਂ ਕਿਓਂ ਨੇ
ਕਿਸ ਰਾਤ ਨੇ ਖੋਹ ਲਏ ਉਹ ਸੁਪਨੇ ਮੇਰੇ
ਤੇ ਦਿਲ ਦੀਆਂ ਸਦਰਾਂ ਹਿੱਲੀਆਂ ਕਿਓਂ ਨੇ
ਨਹੀਂ ਪੁੱਛਣਾ ਇਹ ਸਵਾਲ ਵਕ਼ਤ ਕੋਲੋਂ ਮੈਂ
ਬੇਸਬਬ ਬੇਵਫ਼ਾਈਆਂ ਮਿਲੀਆਂ ਕਿਓਂ ਨੇ
ਪਰ ਇਕ ਸਵਾਲ ਹੈ ਬਸ ਰੱਬ ਤੋਂ ਮੇਰਾ
ਮਸੀਹੇ ਦੀ ਹਥੇਲੀਆਂ ਚੇ ਕਿੱਲੀਆਂ ਕਿਓਂ ਨੇ
ਜੇ ਮਖ਼ਮਲੀ ਇਹਸਾਸ ਦਿਲ ਦੀ ਵਿਹੀ ਦਾ
ਤਾਂ ਜੀਸਤ ਦੀਆਂ ਜਿਲਦਾਂ ਛਿੱਲੀਆਂ ਕਿਓਂ ਨੇ
ਇਹ ਮਜ਼ਬੂਤ ਇਮਾਰਤ ਪੁੱਛਦੀ ਏ ਮੈਨੂੰ
ਅੱਜ ਨੀਹਾਂ ਦੀਆਂ ਇੱਟਾਂ ਢਿੱਲੀਆਂ ਕਿਓਂ ਨੇ
ਬੇਵਫਾ ਜ਼ਿੰਦਗੀ ਤੋਂ ਗਮਜ਼ਦਾ ਹੈ ' ਆਰਜ਼ੂ '
ਪੂੰਜ ਅੱਥਰੂ ਇਹ ਅੱਖਾਂ ਗਿੱਲੀਆਂ ਕਿਓਂ ਨੇ
ਆਰਜ਼ੂ-ਏ-ਅਰਜੁਨ
Comments
Post a Comment