"ਸਾਡਾ ਰਹਨੁਮਾ"
ਸੂਤ ਦੇ ਲਿਬਾਸ ਪਾਕੇ, ਮਖਮਲੀ ਆਵਾਜ਼ ਗਾਕੇ
ਮੂੰਹ ਤੇ ਮੁਸਕਾਨ ਸਜਾਕੇ ਕੋਈ ਬਾਬਾ ਨਾਨਕ ਨਹੀ ਬਣ ਜਾਂਦਾ
ਸੰਗਤ ਦਰ ਤੇ ਨਾ ਆਉਣ ਤੂੰ ਉਦਾਸ ਹੈ
ਤੇਰਾ ਬਾਣਾ ਨਾ ਗਾਉਣ ਤੂੰ ਉਦਾਸ ਹੈ
ਪਰ ਇਸ ਉਦਾਸੀ ਨਾਲ,
ਤੂੰ ਚਾਰ ਉਦਾਸੀਆਂ ਦਾ ਮਾਲਕ ਨਹੀ ਬਣ ਜਾਂਦਾ
ਤੂੰ ਡੇਰੇ ਆਪਣੇ ਚੋਪੜੀ ਹੋਈ ਖਾਵੇਂ
ਕਦੇ ਨਾਨਕ ਜੀ ਵਾਂਗ ਪਥਰ ਖਾ ਕੇ ਵੇਖ
ਤੂੰ ਨਿਤ ਰੇਸ਼ਮੀ ਲਿਬਾਸ ਪਾਵੇ
ਕਦੇ ਖਦ੍ਦਰ ਪਾ ਕੇ ਵੇਖ
ਤੂੰ ਸੰਗਤ ਕੋਲੋਂ ਦਾਨ ਪੁਨ ਚਾਵੇਂ
ਕਦੇ ਤੇਰਾਂ ਤੇਰਾਂ ਗਾ ਕੇ ਵੇਖ
ਤੂੰ ਲੋਕਾਂ ਕੋਲੋ ਚਰਣ ਧੋਵਾਂਵੇਂ
ਕਦੇ ਖੇਤਾਂ ਨੂੰ ਪਾਣੀ ਲਾ ਕੇ ਵੇਖ
ਤੂੰ t.v ਚੈਨਲਾਂ ਤੇ ਪ੍ਰਸਿਧੀ ਲਈ ਗਾਵੇਂ
ਕਦੇ ਸਚੇ ਮਣੋ ਧਿਆ ਕੇ ਵੇਖ
ਕੋਈ ਸਾਜ਼ੋ ਸਮਾਨ ਨਾਲ ਗਾਕੇ,
ਸਚਾ ਰਬਾਬੀ ਨਹੀ ਬਣ ਜਾਂਦਾ।
ਪਗੜੀ ਤੇ ਕਲਗੀਆ ਸਜਾ ਕੇ
ਕਾਰਾਂ ਤੇ ਬਤੀਆ ਲਾਕੇ
ਕੋਈ ਉਚਾ ਖੜ ਆਵਾਜ਼ ਲਾਕੇ
ਓਹ ਵਾਜਾਂ ਵਾਲਾ ਨਹੀ ਬਣ ਜਾਂਦਾ
ਆਧੁਨਿਕ ਤਕਨੀਕ ਨਾਲ ਖੜੇ ਨੇ ਡੇਰੇ ਤੇਰੇ
ਆਧੁਨਿਕ ਹਥਿਆਰਾਂ ਨਾਲ ਭਰੇ ਨੇ ਡੇਰੇ ਤੇਰੇ
ਜ਼ਰਾ ਵੀ ਧੁੱਪ ਛਾਂ, ਜਰੇ ਨਾ ਡੇਰੇ ਤੇਰੇ
A.C ਵਿਚ ਸੋਣ ਵਾਲਾ ਸੰਤ ਸਿਪਾਹੀ
ਮਾਛੀਵਾੜੇ ਵਿੱਚ ਸੋਣ ਵਾਲੇ ਵਰਗਾ ਨਹੀ ਬਣ ਜਾਂਦਾ
ਤੂੰ ਆਪਨੇ ਲਈ ਸਿਰ ਕੱਟ ਸਕਦਾ ਹੈ
ਕਿਸੇ ਦੂਸਰੇ ਲਈ ਸਿਰ ਕਟਾ ਕੇ ਵੇਖ
ਤੂੰ ਆਪਣੇ ਲਾਲਚ ਲਈ ਕਦਮ ਵਧਾ ਸਕਦਾ ਹੈਂ
ਕਿਸੇ ਦੂਸਰੇ ਦੇ ਹੱਕਾਂ ਲਈ ਅੱਗੇ ਆਕੇ ਵੇਖ
ਤੂੰ ਦੂਸਰਿਆ ਕੋਲੋ ਕੁਰਬਾਨੀਆਂ ਮੰਗਦਾ ਹੈ
ਉਸ ਸਰਬੰਸ ਦਾਨੀ ਦੀਆਂ ਰਾਵਾਂ ਅਪਣਾ ਕੇ ਵੇਖ
ਕੋਈ ਸਪੀਕਰਾਂ ਤੇ ਚੀਖ਼ ਚਿਹਾੜ ਕੇ
ਓਹ ਬੱਬਰ ਖਾਲਸਾ ਗੁਰੂ ਗੋਬਿੰਦ ਸਿੰਘ ਨਹੀ ਬਣ ਜਾਂਦਾ
ਤੂੰ ਵਖਾਵੇ ਲਈ ਜਿੰਨੀ ਮਰਜੀ ਛਬੀਲਾਂ ਵੰਡ ਲੈ ਸੱਜਣਾ
ਭਾਈ ਘਨਈਏ ਵਰਗਾ ਸੱਚਾ ਸੱਜਣ ਨਹੀ ਬਣ ਜਾਂਦਾ
ਕੋਈ ਦੋਲਤਾਂ ਦੇ ਢੇਰ ਤੇ ਬੈਠ ਜਾਵੇ ਹੁਕਮ੍ਰਾਨ ਇਥੇ
ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਸੱਚਾ ਪਾਰਸ ਨਹੀ ਬਣ ਜਾਂਦਾ।
ਆਰਜੂ-ਏ-ਅਰਜੁਨ
ਸੂਤ ਦੇ ਲਿਬਾਸ ਪਾਕੇ, ਮਖਮਲੀ ਆਵਾਜ਼ ਗਾਕੇ
ਮੂੰਹ ਤੇ ਮੁਸਕਾਨ ਸਜਾਕੇ ਕੋਈ ਬਾਬਾ ਨਾਨਕ ਨਹੀ ਬਣ ਜਾਂਦਾ
ਸੰਗਤ ਦਰ ਤੇ ਨਾ ਆਉਣ ਤੂੰ ਉਦਾਸ ਹੈ
ਤੇਰਾ ਬਾਣਾ ਨਾ ਗਾਉਣ ਤੂੰ ਉਦਾਸ ਹੈ
ਪਰ ਇਸ ਉਦਾਸੀ ਨਾਲ,
ਤੂੰ ਚਾਰ ਉਦਾਸੀਆਂ ਦਾ ਮਾਲਕ ਨਹੀ ਬਣ ਜਾਂਦਾ
ਤੂੰ ਡੇਰੇ ਆਪਣੇ ਚੋਪੜੀ ਹੋਈ ਖਾਵੇਂ
ਕਦੇ ਨਾਨਕ ਜੀ ਵਾਂਗ ਪਥਰ ਖਾ ਕੇ ਵੇਖ
ਤੂੰ ਨਿਤ ਰੇਸ਼ਮੀ ਲਿਬਾਸ ਪਾਵੇ
ਕਦੇ ਖਦ੍ਦਰ ਪਾ ਕੇ ਵੇਖ
ਤੂੰ ਸੰਗਤ ਕੋਲੋਂ ਦਾਨ ਪੁਨ ਚਾਵੇਂ
ਕਦੇ ਤੇਰਾਂ ਤੇਰਾਂ ਗਾ ਕੇ ਵੇਖ
ਤੂੰ ਲੋਕਾਂ ਕੋਲੋ ਚਰਣ ਧੋਵਾਂਵੇਂ
ਕਦੇ ਖੇਤਾਂ ਨੂੰ ਪਾਣੀ ਲਾ ਕੇ ਵੇਖ
ਤੂੰ t.v ਚੈਨਲਾਂ ਤੇ ਪ੍ਰਸਿਧੀ ਲਈ ਗਾਵੇਂ
ਕਦੇ ਸਚੇ ਮਣੋ ਧਿਆ ਕੇ ਵੇਖ
ਕੋਈ ਸਾਜ਼ੋ ਸਮਾਨ ਨਾਲ ਗਾਕੇ,
ਸਚਾ ਰਬਾਬੀ ਨਹੀ ਬਣ ਜਾਂਦਾ।
ਪਗੜੀ ਤੇ ਕਲਗੀਆ ਸਜਾ ਕੇ
ਕਾਰਾਂ ਤੇ ਬਤੀਆ ਲਾਕੇ
ਕੋਈ ਉਚਾ ਖੜ ਆਵਾਜ਼ ਲਾਕੇ
ਓਹ ਵਾਜਾਂ ਵਾਲਾ ਨਹੀ ਬਣ ਜਾਂਦਾ
ਆਧੁਨਿਕ ਤਕਨੀਕ ਨਾਲ ਖੜੇ ਨੇ ਡੇਰੇ ਤੇਰੇ
ਆਧੁਨਿਕ ਹਥਿਆਰਾਂ ਨਾਲ ਭਰੇ ਨੇ ਡੇਰੇ ਤੇਰੇ
ਜ਼ਰਾ ਵੀ ਧੁੱਪ ਛਾਂ, ਜਰੇ ਨਾ ਡੇਰੇ ਤੇਰੇ
A.C ਵਿਚ ਸੋਣ ਵਾਲਾ ਸੰਤ ਸਿਪਾਹੀ
ਮਾਛੀਵਾੜੇ ਵਿੱਚ ਸੋਣ ਵਾਲੇ ਵਰਗਾ ਨਹੀ ਬਣ ਜਾਂਦਾ
ਤੂੰ ਆਪਨੇ ਲਈ ਸਿਰ ਕੱਟ ਸਕਦਾ ਹੈ
ਕਿਸੇ ਦੂਸਰੇ ਲਈ ਸਿਰ ਕਟਾ ਕੇ ਵੇਖ
ਤੂੰ ਆਪਣੇ ਲਾਲਚ ਲਈ ਕਦਮ ਵਧਾ ਸਕਦਾ ਹੈਂ
ਕਿਸੇ ਦੂਸਰੇ ਦੇ ਹੱਕਾਂ ਲਈ ਅੱਗੇ ਆਕੇ ਵੇਖ
ਤੂੰ ਦੂਸਰਿਆ ਕੋਲੋ ਕੁਰਬਾਨੀਆਂ ਮੰਗਦਾ ਹੈ
ਉਸ ਸਰਬੰਸ ਦਾਨੀ ਦੀਆਂ ਰਾਵਾਂ ਅਪਣਾ ਕੇ ਵੇਖ
ਕੋਈ ਸਪੀਕਰਾਂ ਤੇ ਚੀਖ਼ ਚਿਹਾੜ ਕੇ
ਓਹ ਬੱਬਰ ਖਾਲਸਾ ਗੁਰੂ ਗੋਬਿੰਦ ਸਿੰਘ ਨਹੀ ਬਣ ਜਾਂਦਾ
ਤੂੰ ਵਖਾਵੇ ਲਈ ਜਿੰਨੀ ਮਰਜੀ ਛਬੀਲਾਂ ਵੰਡ ਲੈ ਸੱਜਣਾ
ਭਾਈ ਘਨਈਏ ਵਰਗਾ ਸੱਚਾ ਸੱਜਣ ਨਹੀ ਬਣ ਜਾਂਦਾ
ਕੋਈ ਦੋਲਤਾਂ ਦੇ ਢੇਰ ਤੇ ਬੈਠ ਜਾਵੇ ਹੁਕਮ੍ਰਾਨ ਇਥੇ
ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਸੱਚਾ ਪਾਰਸ ਨਹੀ ਬਣ ਜਾਂਦਾ।
ਆਰਜੂ-ਏ-ਅਰਜੁਨ
Comments
Post a Comment