"ਮੈਂ ਅਜਨਬੀ ਹਾਂ "
ਮੈਂ ਤੇਰੀ ਦੁਨੀਆਂ ਵਿੱਚ ਅਜਨਬੀ ਹਾਂ
ਇਸੇ ਲਈ ਮੈਂ ਕਦੀ ਕਦੀ ਹਾਂ.....
ਤੇਰਾ ਪਿਆਰ ਇਕ ਵਗਦੀ ਨਦੀ ਹੈ
ਤੇ ਮੈਂ ਪਥਰ ਵਾਂਗ ਓਥੇ ਹੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ.....
ਇਸੇ ਲਈ ਮੈਂ ਕਦੀ ਕਦੀ ਹਾਂ.....
ਤੇਰਾ ਆਹਲਣਾ ਉਚੇ ਆਸਮਾਨਾਂ ਤੇ
ਤੇ ਮੈਂ ਕੋਈ ਸਿਮਟੀ ਹੋਈ ਜ਼ਮੀਨ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ.....
ਇਸੇ ਲਈ ਮੈਂ ਕਦੀ ਕਦੀ ਹਾਂ.....
ਤੂੰ ਤਕਦੀ ਏਂ ਪਿਆਰ ਮੋੜ ਮੋੜ ਤੇ
ਤੇਰੇ ਲਈ ਮੈਂ ਸ਼ਾਯਦ ਇਕ ਸਦੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ......
ਇਸੇ ਲਈ ਮੈਂ ਕਦੀ ਕਦੀ ਹਾਂ......
ਤੂੰ ਲੁਟਾਂਵੇ ਹੁਸਨਾ ਦੀ ਦੋਲਤ ਨੂੰ
ਪਰ ਮੈਂ ਇਕ ਪਰਦਾਨਸ਼ੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ.......
ਇਸੇ ਲਈ ਮੈਂ ਕਦੀ ਕਦੀ ਹਾਂ.......
ਤੂੰ ਕੋਲ ਰਹਿ ਕੇ ਵੀ ਕੋਲ ਨਹੀਂ
ਤੇ ਮੈਂ ਦੂਰ ਰਹਿ ਕੇ ਵੀ ਕੋਲ ਹੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ......
ਇਸੇ ਲਈ ਮੈਂ ਕਦੀ ਕਦੀ ਹਾਂ......
ਤੇਰੀਆਂ ਅਖਾਂ ਨਿਤ ਨਵੇ ਸੁਪਨੇ ਚ ਚੂਰ
ਪਰ ਮੈਂ ਅੱਜ ਵੀ ਉਸੇ ਖ਼ਾਬ ਵਿੱਚ ਹੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ.....
ਇਸੇ ਲਈ ਮੈਂ ਕਦੀ ਕਦੀ ਹਾਂ.....
ਕਿਸਨੂੰ ਦੇਖ ਕੇ ਤੂੰ ਆਵਾਜ਼ ਦੇ ਰਹੀ
ਪਰ ਮੈਂ ਤਾਂ ਹੁਣ ਕਿਤੇ ਵੀ ਨਹੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ.....
ਤੂੰ ਵੇਖ ਦੁਨੀਆਂ, ਬਦਲ ਲਏ ਭੇਸ ਕਿੰਨੇ ਇਸੇ ਲਈ ਮੈਂ ਕਦੀ ਕਦੀ ਹਾਂ.....
ਪਰ ਮੈਂ ਅੱਜ ਵੀ ਓਹੀ ਆਦਮੀ ਹਾਂ।
ਇਸੇ ਲਈ ਮੈਂ ਕਦੀ ਕਦੀ ਹਾਂ.......
ਇਸੇ ਲਈ ਮੈਂ ਕਦੀ ਕਦੀ ਹਾਂ.......
ਤੂੰ ਆਪਣੀ ਦੁਨੀਆਂ ਵਿਚ ਬੇਪਰਵਾਹ ਫਿਰੇ
ਪਰ ਮੈਂ ਆਪਨੇ ਆਪ ਲਈ ਹੁਣ ਲਾਜ਼ਮੀ ਹਾਂ
ਇਸੇ ਲਈ ਮੈਂ ਕਦੀ ਕਦੀ ਹਾਂ....
ਇਸੇ ਲਈ ਮੈਂ ਕਦੀ ਕਦੀ ਹਾਂ....
ਆਰਜੂ-ਏ-ਅਰਜੁਨ
Comments
Post a Comment